ਜੂਨ 1984, " ਨਾ ਭੁੱਲਣਯੋਗ ਨਾਂ ਬਖਸ਼ਣਯੋਗ "
4 ਜੂਨ 1984 ਦੇ ਦਿਨ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਆਲੇ ਦੁਆਲੇ ਨੂੰ 15 ਹਜ਼ਾਰ ਦੀ ਵੱਡੀ ਫ਼ੌਜ ਨੇ ਘੇਰਾ ਪਾਇਆ ਹੋਇਆ ਸੀ, ਫ਼ੌਜ ਵੱਲੋਂ ਸਾਰਾ ਦਿਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਗੋਲੀਬਾਰੀ ਹੁੰਦੀ ਰਹੀ। ਇਸ ਗੋਲੀਬਾਰੀ ਕਰਕੇ ਪੰਜਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਈਆਂ ਸੰਗਤਾਂ, ਜਿਨ੍ਹਾਂ ਨੂੰ ਵਾਪਸ ਨਹੀਂ ਜਾਣ ਦਿੱਤਾ ਗਿਆ ਸੀ, ਦੀ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਹਾਦਤ ਹੋਈ ਜਿਨ੍ਹਾਂ ਵਿੱਚ ਵੱਡੀ ਗਿਣਤੀ ਸਿੱਖ ਬੱਚਿਆਂ ਅਤੇ ਸਿੱਖ ਬੀਬੀਆਂ ਦੀ ਸੀ। ਫ਼ੌਜਾਂ ਵੱਲੋਂ ਮਸ਼ੀਨ-ਗੰਨਾਂ ਅਤੇ ਬੰਬਾਂ ਨਾਲ ਕੀਤੇ ਹਮਲੇ ਕਰਕੇ ਰਾਮਗੜ੍ਹੀਆ ਬੁੰਗੇ ਦੇ ਦੋਵੇਂ ਬੁਰਜ, ਤੇਜਾ ਸਿੰਘ ਸਮੁੰਦਰੀ ਹਾਲ ਦੇ ਪਿੱਛੇ ਪਾਣੀ ਵਾਲੀ ਟੈਂਕੀ ਅਤੇ ਨੇੜੇ ਦੀਆਂ ਇਮਾਰਤਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ ।
Youth Akali Dal Abohar
Welcome to The Official Page Of Youth Akali Dal Abohar.
The Youth Akali Dal (YAD) is the official youth wing of the Shiromani Akali Dal (SAD), one of India's oldest regional political parties based in Punjab.
03/06/2026
3 ਜੂਨ 1984 - "ਨਾ ਭੁੱਲਣਯੋਗ ਨਾ ਬਖ਼ਸ਼ਣਯੋਗ"
3 ਜੂਨ 1984 ਦਾ ਸੂਰਜ ਆਪਣੇ ਨਾਲ ਇੱਕ ਅਜਿਹਾ ਹਨੇਰਾ ਲੈ ਕੇ ਚੜ੍ਹਿਆ ਜਿਸ ਨੇ ਸਿੱਖ ਇਤਿਹਾਸ ਦੀ ਦਿਸ਼ਾ ਹੀ ਬਦਲ ਦਿੱਤੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਈਆਂ ਸੰਗਤਾਂ ਨੂੰ ਘੇਰ ਕੇ ਬਾਹਰ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ। ਸ਼ਰਧਾਲੂ ਅੰਦਰ ਤਾਂ ਜਾ ਸਕਦੇ ਸਨ, ਪਰ ਬਾਹਰ ਨਹੀਂ ਆ ਸਕਦੇ ਸਨ। ਸ੍ਰੀ ਦਰਬਾਰ ਸਾਹਿਬ ਨੂੰ ਘੇਰ ਕੇ ਜੋ ਮਾਹੌਲ ਕਾਂਗਰਸੀ ਹਕੂਮਤ ਵੱਲੋਂ ਬਣਾਇਆ ਗਿਆ, ਉਸ ਨੇ ਹਰ ਸਿੱਖ ਦੇ ਮਨ ਨੂੰ ਝੰਜੋੜ ਕੇ ਰੱਖ ਦਿੱਤਾ।
ਦਿੱਲੀ ਵਾਲੀਆਂ ਪਾਰਟੀਆਂ ਇੱਥੇ ਸੇਵਾ ਕਰਨ ਲਈ ਨਹੀਂ, ਬਲਕਿ ਲੁੱਟਣ ਲਈ ਆਉਂਦੀਆਂ ਹਨ, ਇਸ ਲਈ ਉਨ੍ਹਾਂ ਨੂੰ ਇੱਥੋਂ ਭਜਾਉਣਾ ਜ਼ਰੂਰੀ ਹੈ!
ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿੱਚ ਵੱਡੇ ਪੱਧਰ 'ਤੇ ਧਾਂਧਲੀ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ ਹੋਏ ਉਮੀਦਵਾਰਾਂ ਨੂੰ ਹਰਾਇਆ ਗਿਆ।
1 ਜੂਨ 1984 ਤੀਜਾ ਘੱਲੂਘਾਰਾ
ਨਾ ਭੁੱਲਣਯੋਗ ਨਾ ਬਖਸ਼ਣਯੋਗ
1 ਜੂਨ 1984 ਨੂੰ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ’ਤੇ ਭਾਰਤੀ ਸੁਰੱਖਿਆ ਬਲਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੀ ਘੇਰਾਬੰਦੀ ਕਰਕੇ ਬਿਨਾਂ ਕਿਸੇ ਚੇਤਾਵਨੀ ਦੇ ਗੋਲੀਬਾਰੀ ਸ਼ੁਰੂ ਕੀਤੀ ਗਈ। ਦੁਪਹਿਰ ਤੋਂ ਲੈ ਕੇ ਰਾਤ ਤੱਕ ਚੱਲੀ ਇਸ ਗੋਲੀਬਾਰੀ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ ਕਈ ਬੇਗੁਨਾਹ ਸ਼ਰਧਾਲੂ ਸ਼ਹੀਦ ਹੋਏ। ਇਹ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਆਸਥਾ 'ਤੇ ਕੀਤਾ ਗਿਆ ਅਜਿਹਾ ਵਾਰ ਸੀ ਜਿਸ ਨੂੰ ਕਦੇ ਵਿਸਾਰਿਆ ਨਹੀਂ ਜਾ ਸਕਦਾ।
31/05/2026
ਪੰਜਾਬ ਭਰ ਵਿੱਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਰਾਜ ਚੋਣ ਕਮਿਸ਼ਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲ ਕੇ ਕੀਤੀ ਗਈ ਧੱਕੇਸ਼ਾਹੀ ਦੀ ਸਖ਼ਤ ਨਿੰਦਾ ਕਰਦਾ ਹਾਂ।
ਮਜੀਠਾ ਵਿੱਚ ਸਥਿਤੀ ਖਾਸ ਤੌਰ ‘ਤੇ ਚਿੰਤਾਜਨਕ ਹੈ, ਜਿੱਥੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਵੀ ਅਕਾਲੀ ਵਰਕਰਾਂ ਅਤੇ ਸਾਡੇ ਸੀਨੀਅਰ ਨੇਤਾ ਸ. ਬਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਮੈਂ ਇਸ ਮੌਕੇ ਸਾਰੇ ਅਕਾਲੀ ਵਰਕਰਾਂ ਨਾਲ ਖੜ੍ਹਾ ਹਾਂ। ਅਸੀਂ ਇਸ ਸਰਕਾਰੀ ਦਮਨ ਦਾ ਸਖ਼ਤ ਵਿਰੋਧ ਕਰਾਂਗੇ। ਆਪ ਸਰਕਾਰ ਦੀਆਂ ਕਠਪੁਤਲੀਆਂ ਵਜੋਂ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸਾਰੀਆਂ ਗੈਰ-ਕਾਨੂੰਨੀ ਕਾਰਵਾਈਆਂ ਲਈ ਜਵਾਬਦੇਹ ਬਣਾਇਆ ਜਾਵੇਗਾ।
Strongly condemn the blatant highhandedness by police and civil administration in looting the local body elections across Punjab in conjunction with the State Election Commission & chief minister .
The situation is particularly alarming in Majitha, where Akali workers and our senior leader S. Bikram Singh Majithia continue to be harassed even after the announcement of the results.
I stand firmly with all workers. We will oppose this State repression tooth and nail. The officers who are acting as stooges of the govt will be held accountable for all their illegal actions.
ਸਾਡਾ ਨਾਅਰਾ - ਧਾਰਮਿਕ ਸਦਭਾਵਨਾ ਤੇ ਆਪਸੀ ਭਾਈਚਾਰਾ
ਸੰਗਰੂਰ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਸਾਇਕਲਿੰਗ ਕਰਦੇ ਖਿਡਾਰੀਆਂ ਦੀ ਹੋਈ ਲੁੱਟ-ਖੋਹ!
ਭਗਵੰਤ ਮਾਨ ਹਾਲੇ ਵੀ ਸਟੇਜਾਂ 'ਤੇ ਗੱਪ ਮਾਰਨੋ ਨਹੀਂ ਹੱਟਦਾ, ਪਰ ਜ਼ਮੀਨੀ ਪੱਧਰ 'ਤੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ...
28/05/2026
ਪੰਜਾਬੀਆਂ ਦੀ ਜ਼ਿੰਦਗੀ ਵਿੱਚ ਹੀ ਹਨੇਰਾ ਕਰਤਾ ਇੰਸ ਨਿਕੰਮੇ ਇਨਸਾਨ ਨੇ। ਅਕਾਲੀ ਸਰਕਾਰ ਨੇ ਆਪਣੇ ਸਮੇਂ ਦੌਰਾਨ ਪੰਜਾਬ ਨੂੰ ਬਿਜਲੀ ਸਰਪਲਸ ਬਣਾਇਆ ਜਿਸ ਕਰਕੇ ਲੋੜ ਤੋਂ ਫਾਲਤੂ ਬਿਜਲੀ ਗਵਾਂਢੀ ਸੂਬਿਆਂ ਨੂੰ ਦਿੱਤੀ ਜਾਣ ਲੱਗੀ। ਹੁਣ ਇਸ ਗੱਪੀ, ਡਰਾਮੇਬਾਜ਼ ਭਗਵੰਤ ਮਾਨ ਸਰਕਾਰ ਨੇ ਬੇਹਾਲ ਕਰਕੇ ਰੱਖਤਾ।
Click here to claim your Sponsored Listing.
Location
Address
Abohar
152116
