06/06/2026
PSPCL ਅਪ੍ਰੈਂਟਿਸ ਲਾਈਨਮੈਨਾਂ ਉੱਤੇ ਹੋਏ ਲਾਠੀਚਾਰਜ ਦੇ ਮਾਮਲੇ ਨੂੰ ਲੈ ਕੇ ਮੈਂ, ਮਨਦੀਪ ਸਿੰਘ ਸਿੱਧੂ, ਸਕੱਤਰ ਜਨਰਲ ਅਕਾਲੀ ਦਲ ਵਾਰਿਸ ਪੰਜਾਬ ਦੇ, ਵੱਲੋਂ ਮਾਨਯੋਗ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਨੂੰ ਪੱਤਰ ਭੇਜ ਕੇ ਇਸ ਘਟਨਾ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਮੈਂ ਸ੍ਰੀ ਅਮਿਤ ਸ਼ਾਹ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਸ ਗੰਭੀਰ ਮਾਮਲੇ ਵਿੱਚ ਤੁਰੰਤ ਦਖ਼ਲ ਦੇ ਕੇ ਜ਼ਖ਼ਮੀ ਨੌਜਵਾਨਾਂ ਨੂੰ ਇਨਸਾਫ਼ ਦਿਵਾਇਆ ਜਾਵੇ, ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਅਪ੍ਰੈਂਟਿਸ ਲਾਈਨਮੈਨਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਯਕੀਨੀ ਬਣਾਇਆ ਜਾਵੇ।
— ਮਨਦੀਪ ਸਿੰਘ ਸਿੱਧੂ
ਸਕੱਤਰ ਜਨਰਲ, ਅਕਾਲੀ ਦਲ ਵਾਰਿਸ ਪੰਜਾਬ ਦੇ
AkaliDalWarisPunjabDe Amit Shah
29/05/2026
U will be missed always 😞🙏🏻🙏🏻
11/05/2026
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
10/5/26 ਪਿੰਡ ਹਸਨਪੁਰ ਲੁਧਿਆਣਾ ਵਿਖੇ ਬਾਈ ਜਗਰੂਪ ਸਿੰਘ ਨੂੰ “ਅਕਾਲੀ ਦਲ ਵਾਰਸ ਪੰਜਾਬ ਦੇ” ਦਾ 15 ਮੈਂਬਰੀ ਕਾਰਜਕਾਰੀ ਕਮੇਟੀ ਦਾ ਮੈਂਬਰ ਬਣਨ ਤੇ ਸਮੂਹ ਨਗਰ ਨਿਵਾਸੀ ਅਤੇ ਪੰਚਾਇਤ ਵੱਲੋਂ ਸਰਦਾਰ ਮਨਪ੍ਰੀਤ ਸਿੰਘ ਇਆਲੀ MLA ਹਲਕਾ ਦਾਖਾ ਅਤੇ ਸਰਦਾਰ ਮਨਦੀਪ ਸਿੰਘ ਸਿੱਧੂ (ਸਕੱਤਰ ਜਨਰਲ ਅਕਾਲੀ ਦਲ ਵਾਰਸ ਪੰਜਾਬ ਦੇ) ਦੀ ਹਾਜ਼ਰੀ ਵਿੱਚ ਸਨਮਾਨਿਤ ਕੀਤਾ ਗਿਆ ।
10/05/2026
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏
ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਮੀਰੀ-ਪੀਰੀ ਦੇ ਮਹਾਨ ਸਿਧਾਂਤ ਨੂੰ ਅੱਗੇ ਰੱਖਦਿਆਂ, ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਪੰਥਕ ਅਤੇ ਲੋਕ-ਹਿੱਤ ਦੀ ਰਾਜਨੀਤੀ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ ਗਿਆ।
ਫਤਿਹਗੜ੍ਹ ਪੈਲਸ, ਸਿਸਵਾਂ ਰੋਡ ਕੁਰਾਲੀ ਵਿਖੇ ਹੋਏ ਪੰਥਕ ਤੇ ਰਾਜਨੀਤਿਕ ਇਕੱਠ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਦੇਖਣ ਨੂੰ ਮਿਲਿਆ, ਜਿਸ ਨੇ ਪੰਥਕ ਚੇਤਨਾ ਅਤੇ ਏਕਤਾ ਦਾ ਸ਼ਾਨਦਾਰ ਸੁਨੇਹਾ ਦਿੱਤਾ। ✊🌾
ਇਸ ਇਕੱਠ ਨੂੰ ਕਾਮਯਾਬ ਬਣਾਉਣ ਲਈ ਪਹੁੰਚੀ ਸਮੂਹ ਸੰਗਤ ਦਾ ਦਿਲੋਂ ਧੰਨਵਾਦ। 🙏
ਐਡ. ਮਨਦੀਪ ਸਿੰਘ ਸਿੱਧੂ
ਸਕੱਤਰ ਜਰਨਲ
ਅਕਾਲੀ ਦਲ ਵਾਰਿਸ ਪੰਜਾਬ
05/05/2026
ਪਾਰਟੀ ਦੀ ਮਜ਼ਬੂਤੀ ਅਤੇ ਬੀਬੀਆਂ ਦੀ ਸ਼ਮੂਲੀਅਤ ਲਈ ਅਹਿਮ ਮੀਟਿੰਗਾਂ! ✊🌾
ਅੱਜ ‘ਅਕਾਲੀ ਦਲ ਵਾਰਿਸ ਪੰਜਾਬ’ ਦੇ ਮੋਗਾ (ਲੁਧਿਆਣਾ ਰੋਡ) ਸਥਿਤ ਦਫ਼ਤਰ ਵਿਖੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਇਕੱਤਰਤਾ ਹੋਈ।
ਸਭ ਤੋਂ ਪਹਿਲਾਂ ਇਸਤਰੀ ਵਿੰਗ ਵੱਲੋਂ ਬੀਬੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਪੰਜਾਬ ਦੀ ਤਰੱਕੀ ਅਤੇ ਸਮਾਜ ਦੀ ਉਸਾਰੀ ਵਿੱਚ ਔਰਤਾਂ ਦਾ ਯੋਗਦਾਨ ਬਹੁਤ ਜ਼ਰੂਰੀ ਹੈ, ਅਤੇ ਪਾਰਟੀ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਵਚਨਬੱਧ ਹੈ। ✨
ਇਸ ਉਪਰੰਤ, ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਵੀ ਇੱਕ ਅਹਿਮ ਮੀਟਿੰਗ ਹੋਈ। ਇਸ ਦੌਰਾਨ ਆਉਣ ਵਾਲੇ ਸਮੇਂ ਦੀਆਂ ਰਣਨੀਤੀਆਂ ਉਲੀਕੀਆਂ ਗਈਆਂ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਪੰਜਾਬ ਦੇ ਘਰ-ਘਰ ਤੱਕ ਪਹੁੰਚਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।
ਐਡ ਮਨਦੀਪ ਸਿੰਘ ਸਿੱਧੂ
ਸਕੱਤਰ ਜਨਰਲ
ਅਕਾਲੀ ਦਲ ਵਾਰਿਸ ਪੰਜਾਬ ਦੇ
📍 ਸਥਾਨ: ਅਕਾਲੀ ਦਲ ਵਾਰਿਸ ਪੰਜਾਬ ਦਫ਼ਤਰ, ਲੁਧਿਆਣਾ ਰੋਡ, ਮੋਗਾ।
ਆਓ, ਸਾਰੇ ਰਲ ਕੇ ਪੰਜਾਬ ਦੇ ਸੁਨਹਿਰੀ ਭਵਿੱਖ ਅਤੇ ਹੱਕਾਂ ਲਈ ਇੱਕਜੁੱਟ ਹੋਈਏ!
01/05/2026
ਅੱਜ ਬੁੱਧ ਪੂਰਨਿਮਾ ਦੇ ਪਵਿੱਤਰ ਮੌਕੇ ‘ਤੇ,
ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸਮੂਹ ਸੰਗਤ ਨੂੰ ਦਿਲੋਂ ਵਧਾਈਆਂ।
ਗੌਤਮ ਬੁੱਧ ਦਾ ਸੰਦੇਸ਼ ਸਾਨੂੰ ਸਿੱਖਾਉਂਦਾ ਹੈ ਕਿ
ਰਾਜਨੀਤੀ ਸਿਰਫ਼ ਸੱਤਾ ਲਈ ਨਹੀਂ,
ਸਗੋਂ ਲੋਕਾਂ ਦੀ ਸੇਵਾ, ਇਨਸਾਫ ਅਤੇ ਬਰਾਬਰੀ ਲਈ ਹੋਣੀ ਚਾਹੀਦੀ ਹੈ।
ਅੱਜ ਦੇ ਸਮੇਂ ਵਿੱਚ, ਜਦੋਂ ਸਮਾਜ ਵੰਡ ਅਤੇ ਨਫ਼ਰਤ ਨਾਲ ਜੂਝ ਰਿਹਾ ਹੈ,
ਸਾਨੂੰ ਬੁੱਧ ਦੇ ਰਾਹ ‘ਤੇ ਚੱਲਦਿਆਂ—
ਸ਼ਾਂਤੀ ਨੂੰ ਮਜ਼ਬੂਤ ਕਰਨਾ
ਸੱਚ ਅਤੇ ਇਨਸਾਫ ਲਈ ਖੜ੍ਹਨਾ
ਕਮਜ਼ੋਰ ਵਰਗਾਂ ਦੀ ਆਵਾਜ਼ ਬਣਨਾ
ਅਕਾਲੀ ਦਲ ਵਾਰਿਸ ਪੰਜਾਬ ਦੇ ਵਚਨਬੱਧ ਹੈ ਕਿ
ਲੋਕਾਂ ਦੇ ਹੱਕਾਂ ਦੀ ਰੱਖਿਆ ਕਰੇਗਾ ਅਤੇ
ਇੱਕ ਨਿਆਂਪੂਰਨ, ਸ਼ਾਂਤਮਈ ਸਮਾਜ ਦੀ ਨਿਰਮਾਣ ਲਈ ਕੰਮ ਕਰੇਗਾ।
👉 ਆਓ, ਇਸ ਬੁੱਧ ਪੂਰਨਿਮਾ ‘ਤੇ ਅਸੀਂ ਸਾਰੇ ਮਿਲ ਕੇ
ਸ਼ਾਂਤੀ, ਸਚਾਈ ਅਤੇ ਸੇਵਾ ਦੇ ਰਾਹ ‘ਤੇ ਅੱਗੇ ਵਧੀਏ।
ਬੁੱਧ ਪੂਰਨਿਮਾ ਦੀਆਂ ਦਿਲੋਂ ਵਧਾਈਆਂ 🙏
—
ਐਡ. ਮਨਦੀਪ ਸਿੰਘ ਸਿੱਧੂ
ਸਕੱਤਰ ਜਰਨਲ
ਅਕਾਲੀ ਦਲ ਵਾਰਿਸ ਪੰਜਾਬ ਦੇ
01/05/2026
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ ‘ਤੇ
‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਸਾਰੇ ਮਜ਼ਦੂਰ ਭਰਾ-ਭੈਣਾਂ ਨੂੰ
ਦਿਲੋਂ ਨਮਨ ਅਤੇ ਸਤਿਕਾਰ।
ਮਜ਼ਦੂਰ ਵਰਗ ਸਮਾਜ ਦੀ ਰੀੜ ਦੀ ਹੱਡੀ ਹੈ।
ਉਨ੍ਹਾਂ ਦੇ ਹੱਕਾਂ ਦੀ ਰੱਖਿਆ, ਨੌਜਵਾਨਾਂ ਦੇ ਭਵਿੱਖ ਅਤੇ ਪੰਜਾਬ ਦੀ ਤਰੱਕੀ ਲਈ
ਅਸੀਂ ਹਮੇਸ਼ਾ ਵਚਨਬੱਧ ਹਾਂ।
ਆਓ, ਇਸ ਦਿਨ ‘ਤੇ ਸਾਰੇ ਮਿਲਕੇ ਮਜ਼ਦੂਰਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤ ਬਣਾਈਏ
ਅਤੇ ਪੰਜਾਬ ਦੇ ਹੱਕਾਂ ਲਈ ਇਕਜੁੱਟ ਹੋਈਏ।
ਐਡ. ਮਨਦੀਪ ਸਿੰਘ ਸਿੱਧੂ
ਸਕੱਤਰ ਜਰਨਲ
ਅਕਾਲੀ ਦਲ ਵਾਰਿਸ ਪੰਜਾਬ ਦੇ
01/05/2026
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸਤਿਕਾਰਯੋਗ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰ ਸਾਹਿਬਾਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਾਰਟੀ ਦੇ ਯੂਥ ਵਿੰਗ ਨੂੰ ਸਚਾਰੂ ਢੰਗ ਨਾਲ ਚਲਾਉਣ ਅਤੇ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ,
ਸ੍ਰੀ ਸੁਖਦੇਵ ਸਿੰਘ ਕਾਦੀਆਂ ਨੂੰ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ।
ਅਸੀਂ ਆਸ ਕਰਦੇ ਹਾਂ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ, ਸਮਰਪਣ ਅਤੇ ਜਜ਼ਬੇ ਨਾਲ ਨਿਭਾਉਣਗੇ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ।
---
ਐਡ ਮਨਦੀਪ ਸਿੰਘ ਸਿੱਧੂ
ਸਕੱਤਰ ਜਨਰਲ
ਅਕਾਲੀ ਦਲ ਵਾਰਿਸ ਪੰਜਾਬ ਦੇ