Manukhta di sewa sab ton vaddi sewa society

Manukhta di sewa sab ton vaddi sewa society

Share

Contact : +91 97803-00071, 0161-5200071 Yet to date we helped a lot of deserving people those are helpless on earth of God.

India, Punjab, Ludhiana based organization, serving the humanity by the means of providing free shelter, food, medical and other vital service to poor, homeless, sick and needy people. Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
__________________________________________
[We, bei

17/06/2026

54 ਸਾਲਾ ਬਲਦੇਵ ਸਿੰਘ ਰੋ-ਰੋ ਕੇ ਕਹਿੰਦਾ "ਮੈਂ ਲਾਵਾਰਸ ਹਾਂ, ਮੇਰਾ ਕੋਈ ਨਹੀਂ"
ਗਲੇ ਹੋਏ ਪੈਰ 'ਚ ਪਏ ਆਦਮਖੋਰ ਕੀੜਿਆਂ ਨੇ ਬਦ ਤੋਂ ਬਦਤਰ ਕਰ ਦਿੱਤੇ ਹਾਲਾਤ

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call : 97803-00071
Call/WhatsApp: 01615200071


ਵਾਹਿਗੁਰੂ ਜੀ ਦੀ ਮੇਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 13-06-2026 ਨੂੰ ਬਾਪੂ ਬਲਦੇਵ ਸਿੰਘ ਜੀ ਪਿੰਡ ਮੋਰ ਕਰੀਮਾ, ਜ਼ਿਲ੍ਹਾ ਲੁਧਿਆਣਾ (ਪੰਜਾਬ) ਦੀ ਸੇਵਾ ਕਰਨ ਦਾ ਮੌਕਾ ਮਿਲਿਆ।

ਬਾਪੂ ਬਲਦੇਵ ਸਿੰਘ ਜੀ ਆਪਣੇ ਘਰ ਵਿੱਚ ਬਿਲਕੁਲ ਇਕੱਲੇ ਰਹਿ ਰਹੇ ਸਨ। ਉਨ੍ਹਾਂ ਦੇ ਮਾਤਾ-ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਬਾਪੂ ਜੀ ਦਾ ਵਿਆਹ ਵੀ ਹੋਇਆ ਸੀ, ਪਰ ਕਾਫ਼ੀ ਸਮਾਂ ਪਹਿਲਾਂ ਉਨ੍ਹਾਂ ਦੀ ਪਤਨੀ ਆਪਣੀ ਧੀ ਨੂੰ ਨਾਲ ਲੈ ਕੇ ਆਪਣੇ ਪੇਕੇ ਚਲੀ ਗਈ ਸੀ। ਉਸ ਤੋਂ ਬਾਅਦ ਬਾਪੂ ਜੀ ਦਾ ਆਪਣੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਰਿਹਾ ਅਤੇ ਉਹ ਇਕੱਲੇ ਹੀ ਆਪਣਾ ਜੀਵਨ ਬਤੀਤ ਕਰ ਰਹੇ ਸਨ।
ਕੁਝ ਸਮਾਂ ਪਹਿਲਾਂ ਬਾਪੂ ਜੀ ਦੇ ਪੈਰ ਵਿੱਚ ਸੱਟ ਲੱਗ ਗਈ। ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਜ਼ਖ਼ਮ ਬਹੁਤ ਗੰਭੀਰ ਹੋ ਗਿਆ। ਹਾਲਤ ਇੰਨੀ ਮਾੜੀ ਹੋ ਗਈ ਕਿ ਉਨ੍ਹਾਂ ਦਾ ਪੈਰ ਗਲਣਾ ਸ਼ੁਰੂ ਹੋ ਗਿਆ ਅਤੇ ਉਸ ਵਿੱਚ ਕੀੜੇ ਵੀ ਪੈ ਗਏ। ਦਰਦ ਅਤੇ ਇਨਫੈਕਸ਼ਨ ਕਾਰਨ ਉਹ ਤੁਰਨ-ਫਿਰਨ ਤੋਂ ਵੀ ਅਸਮਰੱਥ ਹੋ ਗਏ। ਇੱਥੋਂ ਤੱਕ ਕਿ ਉਹ ਮੰਜੇ ਤੋਂ ਉੱਠ ਵੀ ਨਹੀਂ ਸਕਦੇ ਸਨ ਅਤੇ ਮਜਬੂਰੀ ਵੱਸ ਲੈਟਰਿਨ-ਬਾਥਰੂਮ ਵੀ ਮੰਜੇ 'ਤੇ ਹੀ ਕਰਦੇ ਸਨ।

ਜਦੋਂ ਪਿੰਡ ਦੇ ਲੋਕਾਂ ਨੇ ਬਾਪੂ ਜੀ ਦੀ ਇਹ ਦਰਦਨਾਕ ਹਾਲਤ ਦੇਖੀ ਤਾਂ ਉਨ੍ਹਾਂ ਨੇ ਮਨੁੱਖਤਾ ਦੀ ਸੇਵਾ ਪਰਿਵਾਰ ਨਾਲ ਸੰਪਰਕ ਕੀਤਾ ਬਾਪੂ ਜੀ ਨੂੰ ਚੰਗੇ ਇਲਾਜ, ਸੇਵਾ ਅਤੇ ਸੰਭਾਲ ਲਈ ਸੁਪਨਿਆਂ ਦੇ ਘਰ ਲੈ ਆਏ। ਆਓ ਸਾਰੇ ਮਿਲ ਕੇ ਵਾਹਿਗੁਰੂ ਜੀ ਅੱਗੇ ਅਰਦਾਸ ਕਰੀਏ ਕਿ ਬਾਪੂ ਬਲਦੇਵ ਸਿੰਘ ਜੀ ਜਲਦੀ ਤੰਦਰੁਸਤ ਹੋਣ, ਉਨ੍ਹਾਂ ਦੇ ਜ਼ਖ਼ਮ ਪੂਰੀ ਤਰ੍ਹਾਂ ਠੀਕ ਹੋਣ ਅਤੇ ਉਹ ਮੁੜ ਇੱਕ ਸਿਹਤਮੰਦ, ਸਤਿਕਾਰ ਭਰਿਆ ਅਤੇ ਖੁਸ਼ਹਾਲ ਜੀਵਨ ਬਤੀਤ ਕਰ ਸਕਣ।

17/06/2026

ਨਗਨ ਪਈ MA, B.ed ਪੜ੍ਹੀ ਭੈਣ ਦੇ ਚਾਰੇ ਪਾਸੇ ਲੱਗੇ ਗੰਦਗੀ ਦੇ ਢੇਰ

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call : 97803-00071
Call/WhatsApp: 01615200071


Watch Rescue Video : https://www.facebook.com/reel/1320707539559433

ਵਾਹਿਗੁਰੂ ਜੀ ਦੀ ਮੇਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 14-06-2026 ਨੂੰ ਭੈਣ ਨਰਿੰਦਰ ਕੌਰ ਅਤੇ ਉਨ੍ਹਾਂ ਦੀ ਧੀ ਗਗਨਦੀਪ ਕੌਰ ਦੀ ਸੇਵਾ ਕਰਨ ਦਾ ਮੌਕਾ ਪੱਤੀ ਖਲੀਲ , ਸ਼ੇਰਪੁਰ ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ ਤੋਂ ਮਿਲਿਆ। ਭੈਣ ਨਰਿੰਦਰ ਕੌਰ ਆਪਣੇ ਪੇਕੇ ਘਰ ਵਿੱਚ ਪਿਛਲੇ ਕਈ ਸਾਲਾਂ ਤੋਂ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਸਨ। ਐਮ.ਏ., ਬੀ.ਐਂਡ. ਪਾਸ ਇਸ ਭੈਣ ਦਾ ਚੰਗਾ ਘਰ-ਪਰਿਵਾਰ ਸੀ ਅਤੇ ਵਿਆਹ ਵੀ ਹੋ ਚੁੱਕਾ ਸੀ। ਪਰ ਕਿਸਮਤ ਨੇ ਅਜਿਹਾ ਮੋੜ ਲਿਆ ਕਿ ਕਰੀਬ 20 ਸਾਲ ਪਹਿਲਾਂ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਭੈਣ 'ਤੇ ਆਪਣੇ ਹੀ ਪਤੀ ਦੀ ਮੌਤ ਦੇ ਇਲਜ਼ਾਮ ਲੱਗੇ। ਭਾਵੇਂ ਉਹ ਕਾਨੂੰਨੀ ਤੌਰ 'ਤੇ ਬਰੀ ਹੋ ਗਏ, ਪਰ ਇਸ ਸਦਮੇ ਨੇ ਉਨ੍ਹਾਂ ਨੂੰ ਅੰਦਰੋਂ ਤੱਕ ਝੰਜੋੜ ਦਿੱਤਾ ਅਤੇ ਉਹ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੇ।
ਭੈਣ ਦਾ ਸਹੁਰਾ ਪਰਿਵਾਰ ਮਾਂਗੇਵਾਲ (ਜ਼ਿਲ੍ਹਾ ਪਟਿਆਲਾ) 'ਚ ਰਹਿੰਦਾ ਹੈ। ਭੈਣ ਦੇ ਦੋ ਬੱਚੇ ਹਨ—ਇੱਕ ਪੁੱਤਰ ਅਤੇ ਇੱਕ ਧੀ। ਪੁੱਤ ਨੂੰ ਸਹੁਰਾ ਪਰਿਵਾਰ ਨੇ ਆਪਣੇ ਕੋਲ ਰੱਖ ਲਿਆ, ਜਦਕਿ ਭੈਣ ਆਪਣੀ ਧੀ ਗਗਨਦੀਪ ਕੌਰ ਨੂੰ ਲੈ ਕੇ ਆਪਣੇ ਪੇਕੇ ਆ ਗਏ। ਜਿਸ ਤੋਂ ਬਾਅਦ ਸਹੁਰੇ ਪਰਿਵਾਰ ਨੇ ਮੁੜ ਕਦੇ ਸੰਪਰਕ ਨਹੀਂ ਕੀਤੀ।
ਭੈਣ ਨਰਿੰਦਰ ਦੀ ਧੀ ਗਗਨਦੀਪ ਕੌਰ ਨੇ ਪਲੱਸ ਟੂ ਤੱਕ ਪੜਾਈ ਕੀਤੀ ਹੈ ਅਤੇ ਪਾਰਲਰ ਦਾ ਕੋਰਸ ਵੀ ਕੀਤਾ ਹੋਇਆ ਹੈ। ਪਰ ਪਰਿਵਾਰਿਕ ਹਾਲਾਤਾਂ ਨੇ ਉਸ ਦੀ ਜ਼ਿੰਦਗੀ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ। ਉਸ ਦੇ ਨਾਨਾ ਜੀ ਦੇਸ ਰਾਜ ਦਾ ਦੇਹਾਂਤ ਹੋ ਚੁੱਕਾ ਹੈ। ਗਗਨਦੀਪ ਦਾ ਇੱਕ ਮਾਮਾ ਵੀ ਸੀ, ਜੋ ਕਰੀਬ ਤਿੰਨ ਸਾਲ ਪਹਿਲਾਂ ਘਰੋਂ ਚਲਾ ਗਿਆ ਅਤੇ ਅੱਜ ਤੱਕ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਹੁਣ ਚੰਗੀ ਸੇਵਾ, ਇਲਾਜ ਅਤੇ ਸੰਭਾਲ ਲਈ ਭੈਣ ਨਰਿੰਦਰ ਕੌਰ ਅਤੇ ਉਨ੍ਹਾਂ ਦੀ ਧੀ ਗਗਨਦੀਪ ਕੌਰ ਨੂੰ ਸੁਪਨਿਆਂ ਦੇ ਘਰ ਲਿਆਂਦਾ ਗਿਆ ਹੈ। ਅਰਦਾਸ ਕਰਿਓ ਕਿ ਵਾਹਿਗੁਰੂ ਜੀ ਦੀ ਮਿਹਰ ਸਦਕਾ ਮਾਂ-ਧੀ ਜਲਦੀ ਤੰਦਰੁਸਤ ਹੋਣ, ਉਨ੍ਹਾਂ ਦੀ ਜ਼ਿੰਦਗੀ ਵਿੱਚ ਮੁੜ ਖ਼ੁਸ਼ੀਆਂ ਪਰਤਣ ਅਤੇ ਉਹ ਆਪਣਾ ਬਾਕੀ ਜੀਵਨ ਸਤਿਕਾਰ ਅਤੇ ਸੁਖ-ਸ਼ਾਂਤੀ ਨਾਲ ਬਤੀਤ ਕਰ ਸਕਣ।

Photos from Manukhta di sewa sab ton vaddi sewa society's post 17/06/2026

ਦਿਮਾਗ਼ ਦੀਆਂ ਗੰਭੀਰ ਬਿਮਾਰੀਆਂ ਦਾ ਕੈਂਪ

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call : 97803-00071
Call/WhatsApp: 01615200071

17/06/2026

ਵਾਰ-ਵਾਰ ਮਿੰਨਤਾਂ ਕਰਨ ਤੇ ਵੀ ਨਹੀਂ ਮਿਲਣ ਆਏ ਸੀ ਬਾਪੂ ਚਰਨ ਸਿੰਘ ਦੇ ਪੁੱਤ
ਅਧਰੰਗ ਦੀ ਮਾਰ ਦੇ ਬਾਵਜੂਦ ਅੱਜ ਬਾਪੂ ਜੀ ਸਾਡੇ ਨਾਲ ਬਤੀਤ ਕਰ ਰਹੇ ਖੁਸ਼ੀਆਂ ਭਰਿਆ ਜੀਵਨ

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
call or whatsaap : 0161-5200071 , 97803-00071
KEEP SUPPORT HUMANITY 🙏


Watch Rescue Video : https://www.facebook.com/reel/1799215384086724
ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 01-11-2022 ਨੂੰ ਬਾਪੂ ਚਰਨ ਸਿੰਘ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਬਾਪੂ ਜੀ ਖ਼ੁਦ ਚੱਲ ਕੇ ਸੰਸਥਾ ਵਿੱਚ ਪਹੁੰਚੇ ਸਨ। ਬਾਪੂ ਜੀ ਪਿੰਡ ਫੱਲੇਵਾਲ, ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਹਨ। ਬਾਪੂ ਜੀ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਦੋ ਪੁੱਤਰ ਅਤੇ ਉਨ੍ਹਾਂ ਦੀ ਪਤਨੀ ਹੈ । ਵੱਡਾ ਪੁੱਤਰ ਜੋ ਵਿਆਹਿਆ ਹੋਇਆ ਹੈ, ਉਸ ਦੀ ਪਤਨੀ ਬਾਪੂ ਜੀ ਨਾਲ ਕੁੱਟਮਾਰ ਅਤੇ ਬੁਰਾ ਸਲੂਕ ਕਰਦੀ ਹੈ । ਛੋਟਾ ਪੁੱਤਰ ਆਪਣੀ ਮਾਂ ਨਾਲ ਰਹਿੰਦਾ ਹੈ ਅਤੇ ਉਹ ਵੀ ਬਾਪੂ ਜੀ ਦੀ ਕੋਈ ਸਾਂਭ-ਸੰਭਾਲ ਨਹੀਂ ਕਰਦਾ। ਇਨ੍ਹਾਂ ਪਰਿਸਥਿਤੀਆਂ ਕਾਰਨ ਬਾਪੂ ਜੀ ਸੁਪਨਿਆਂ ਦੇ ਘਰ ਆਉਣ ਲਈ ਮਜਬੂਰ ਹੋਏ।
ਸੰਸਥਾ ਵੱਲੋਂ ਬਾਪੂ ਜੀ ਨੂੰ ਕੁੱਝ ਦਿਨਾਂ ਲਈ ਇੱਥੇ ਰੱਖਿਆ ਗਿਆ ਅਤੇ ਪਰਿਵਾਰ ਨਾਲ ਸੰਪਰਕ ਵੀ ਕੀਤਾ ਗਿਆ। ਪਰਿਵਾਰ ਨਾਲ ਗੱਲਬਾਤ ਤੋਂ ਬਾਅਦ ਬਾਪੂ ਜੀ ਘਰ ਵਾਪਸ ਚਲੇ ਗਏ।
ਪਰ ਮਿਤੀ 02-12-2025 ਨੂੰ ਅਧਰੰਗ ਦਾ ਸ਼ਿਕਾਰ ਬਾਪੂ ਜੀ ਦੁਬਾਰਾ ਸੰਸਥਾ ਆ ਗਏ ਅਤੇ ਫਿਰ ਉਹੀ ਦਰਦ ਭਰੀ ਗੱਲ ਦੱਸਣ ਲੱਗੇ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਨਾਲ ਚੰਗਾ ਸਲੂਕ ਨਹੀਂ ਕਰਦੇ। ਇਸ ਤੋਂ ਬਾਅਦ ਬਾਪੂ ਜੀ ਨੂੰ ਮੁੜ ਸੁਪਨਿਆਂ ਦੇ ਘਰ ਰੱਖਿਆ ਗਿਆ। ਬਾਪੂ ਜੀ ਦੇ ਪਰਿਵਾਰ ਨਾਲ ਕਈ ਵਾਰ ਸੰਪਰਕ ਕੀਤਾ ਗਿਆ, ਉਨ੍ਹਾਂ ਦੇ ਪੁੱਤਰਾਂ ਨੂੰ ਬੁਲਾਇਆ ਵੀ ਗਿਆ, ਪਰ ਵਾਰ-ਵਾਰ ਫ਼ੋਨ ਕਰਨ ਦੇ ਬਾਵਜੂਦ ਵੀ ਉਹ ਆਉਣ ਦੀ ਗੱਲ ਤਾਂ ਕਰਦੇ ਰਹੇ, ਪਰ ਕਦੇ ਮਿਲਣ ਨਹੀਂ ਆਏ। ਅੱਜ ਬਾਪੂ ਚਰਨ ਸਿੰਘ ਜੀ ਸੁਪਨਿਆਂ ਦੇ ਘਰ 'ਚ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਰਹੇ ਹਨ । ਅਰਦਾਸ ਕਰਿਓ ਬਾਪੂ ਜੀ ਦਾ ਆਉਣ ਵਾਲਾ ਜੀਵਨ ਵੀ ਤੰਦਰੁਸਤੀ, ਅਤੇ ਖ਼ੁਸ਼ੀਆਂ ਭਰਿਆ ਹੋਵੇ ।

16/06/2026

ਕਈ ਸਾਲਾਂ ਤੋਂ ਨਗਨ ਅਵਸਥਾ 'ਚ ਘਰ ਅੰਦਰ ਪਈ MA, B.ed ਪੜ੍ਹੀ ਭੈਣ ਦੇ ਸਿਰ 'ਚ ਬੱਝੀਆਂ ਜਟਾਵਾਂ
ਪਤੀ ਦੀ ਮੌਤ ਦੇ ਇਲਜ਼ਾਮ ਨੇ ਉਜਾੜ ਦਿੱਤੀ ਭੈਣ ਨਰਿੰਦਰ ਕੌਰ ਅਤੇ ਉਸ ਦੀ ਧੀ ਦੀ ਜ਼ਿੰਦਗੀ

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call : 97803-00071
Call/WhatsApp: 01615200071


ਵਾਹਿਗੁਰੂ ਜੀ ਦੀ ਮੇਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 14-06-2026 ਨੂੰ ਭੈਣ ਨਰਿੰਦਰ ਕੌਰ ਅਤੇ ਉਨ੍ਹਾਂ ਦੀ ਧੀ ਗਗਨਦੀਪ ਕੌਰ ਦੀ ਸੇਵਾ ਕਰਨ ਦਾ ਮੌਕਾ ਪੱਤੀ ਖਲੀਲ , ਸ਼ੇਰਪੁਰ ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ ਤੋਂ ਮਿਲਿਆ। ਭੈਣ ਨਰਿੰਦਰ ਕੌਰ ਆਪਣੇ ਪੇਕੇ ਘਰ ਵਿੱਚ ਪਿਛਲੇ ਕਈ ਸਾਲਾਂ ਤੋਂ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਸਨ। ਐਮ.ਏ., ਬੀ.ਐਂਡ. ਪਾਸ ਇਸ ਭੈਣ ਦਾ ਚੰਗਾ ਘਰ-ਪਰਿਵਾਰ ਸੀ ਅਤੇ ਵਿਆਹ ਵੀ ਹੋ ਚੁੱਕਾ ਸੀ। ਪਰ ਕਿਸਮਤ ਨੇ ਅਜਿਹਾ ਮੋੜ ਲਿਆ ਕਿ ਕਰੀਬ 20 ਸਾਲ ਪਹਿਲਾਂ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਭੈਣ 'ਤੇ ਆਪਣੇ ਹੀ ਪਤੀ ਦੀ ਮੌਤ ਦੇ ਇਲਜ਼ਾਮ ਲੱਗੇ। ਭਾਵੇਂ ਉਹ ਕਾਨੂੰਨੀ ਤੌਰ 'ਤੇ ਬਰੀ ਹੋ ਗਏ, ਪਰ ਇਸ ਸਦਮੇ ਨੇ ਉਨ੍ਹਾਂ ਨੂੰ ਅੰਦਰੋਂ ਤੱਕ ਝੰਜੋੜ ਦਿੱਤਾ ਅਤੇ ਉਹ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੇ।
ਭੈਣ ਦਾ ਸਹੁਰਾ ਪਰਿਵਾਰ ਮਾਂਗੇਵਾਲ (ਜ਼ਿਲ੍ਹਾ ਪਟਿਆਲਾ) 'ਚ ਰਹਿੰਦਾ ਹੈ। ਭੈਣ ਦੇ ਦੋ ਬੱਚੇ ਹਨ—ਇੱਕ ਪੁੱਤਰ ਅਤੇ ਇੱਕ ਧੀ। ਪੁੱਤ ਨੂੰ ਸਹੁਰਾ ਪਰਿਵਾਰ ਨੇ ਆਪਣੇ ਕੋਲ ਰੱਖ ਲਿਆ, ਜਦਕਿ ਭੈਣ ਆਪਣੀ ਧੀ ਗਗਨਦੀਪ ਕੌਰ ਨੂੰ ਲੈ ਕੇ ਆਪਣੇ ਪੇਕੇ ਆ ਗਏ। ਜਿਸ ਤੋਂ ਬਾਅਦ ਸਹੁਰੇ ਪਰਿਵਾਰ ਨੇ ਮੁੜ ਕਦੇ ਸੰਪਰਕ ਨਹੀਂ ਕੀਤੀ।
ਭੈਣ ਨਰਿੰਦਰ ਦੀ ਧੀ ਗਗਨਦੀਪ ਕੌਰ ਨੇ ਪਲੱਸ ਟੂ ਤੱਕ ਪੜਾਈ ਕੀਤੀ ਹੈ ਅਤੇ ਪਾਰਲਰ ਦਾ ਕੋਰਸ ਵੀ ਕੀਤਾ ਹੋਇਆ ਹੈ। ਪਰ ਪਰਿਵਾਰਿਕ ਹਾਲਾਤਾਂ ਨੇ ਉਸ ਦੀ ਜ਼ਿੰਦਗੀ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ। ਉਸ ਦੇ ਨਾਨਾ ਜੀ ਦੇਸ ਰਾਜ ਦਾ ਦੇਹਾਂਤ ਹੋ ਚੁੱਕਾ ਹੈ। ਗਗਨਦੀਪ ਦਾ ਇੱਕ ਮਾਮਾ ਵੀ ਸੀ, ਜੋ ਕਰੀਬ ਤਿੰਨ ਸਾਲ ਪਹਿਲਾਂ ਘਰੋਂ ਚਲਾ ਗਿਆ ਅਤੇ ਅੱਜ ਤੱਕ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਹੁਣ ਚੰਗੀ ਸੇਵਾ, ਇਲਾਜ ਅਤੇ ਸੰਭਾਲ ਲਈ ਭੈਣ ਨਰਿੰਦਰ ਕੌਰ ਅਤੇ ਉਨ੍ਹਾਂ ਦੀ ਧੀ ਗਗਨਦੀਪ ਕੌਰ ਨੂੰ ਸੁਪਨਿਆਂ ਦੇ ਘਰ ਲਿਆਂਦਾ ਗਿਆ ਹੈ। ਅਰਦਾਸ ਕਰਿਓ ਕਿ ਵਾਹਿਗੁਰੂ ਜੀ ਦੀ ਮਿਹਰ ਸਦਕਾ ਮਾਂ-ਧੀ ਜਲਦੀ ਤੰਦਰੁਸਤ ਹੋਣ, ਉਨ੍ਹਾਂ ਦੀ ਜ਼ਿੰਦਗੀ ਵਿੱਚ ਮੁੜ ਖ਼ੁਸ਼ੀਆਂ ਪਰਤਣ ਅਤੇ ਉਹ ਆਪਣਾ ਬਾਕੀ ਜੀਵਨ ਸਤਿਕਾਰ ਅਤੇ ਸੁਖ-ਸ਼ਾਂਤੀ ਨਾਲ ਬਤੀਤ ਕਰ ਸਕਣ।

Photos from Manukhta di sewa sab ton vaddi sewa society's post 16/06/2026

ਭੈਣ ਦੀਆਂ ਨੀਲੀਆਂ ਹੋਈਆਂ ਬਾਹਾਂ ਬਿਆਨ ਕਰ ਰਹੀਆਂ ਦਰਿਦਗੀ ਦੀ ਕਹਾਣੀ !

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call : 97803-00071
Call/WhatsApp: 01615200071


watch rescue video https://www.facebook.com/reel/1299129239064611

ਵਾਹਿਗੁਰੂ ਜੀ ਦੀ ਮੇਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 13-06-2026 ਨੂੰ ਭੈਣ ਸੰਦੀਪ ਕੌਰ ਅਟਵਾਲ ਦੀ ਸੇਵਾ ਦਾ ਮੌਕਾ ਮਿਲਿਆ। ਇਹ ਭੈਣ ਲੁਧਿਆਣਾ ਤੋਂ ਜਲੰਧਰ ਜਾਣ ਵਾਲੀ ਸੜਕ 'ਤੇ, ਫਿਲੌਰ ਤੋਂ ਥੋੜ੍ਹਾ ਪਿੱਛੇ ਬੇਹੱਦ ਮਾੜੇ ਹਾਲਾਤਾਂ ਵਿੱਚ ਬੈਠੀ ਮਿਲੀ। ਭੈਣ ਪੂਰੀ ਤਰ੍ਹਾਂ ਨਗਨ ਅਵਸਥਾ ਵਿੱਚ ਸੀ। ਕਈ ਘੰਟਿਆਂ ਤੋਂ ਬੈਠੀ ਹੋਣ ਦੇ ਬਾਵਜੂਦ ਕਿਸੇ ਨੇ ਉਸ ਨੂੰ ਪਾਉਣ ਲਈ ਕੱਪੜੇ ਵੀ ਨਹੀਂ ਦਿਤੇ । ਧੰਨਵਾਦ ਉਸ ਵੀਰ ਦਾ, ਜਿਸ ਨੇ ਸਾਨੂੰ ਭੈਣ ਦੀ ਵੀਡੀਓ ਭੇਜੀ ਅਤੇ ਉਸ ਨੂੰ ਪਾਉਣ ਲਈ ਟੀ-ਸ਼ਰਟ ਵੀ ਦਿੱਤੀ। ਇਸ ਤੋਂ ਬਾਅਦ ਅਸੀਂ ਆਪਣੀ ਟੀਮ ਦੇ ਮੈਂਬਰਾਂ ਨੂੰ ਉੱਥੇ ਭੇਜਿਆ ਤੇ ਸੇਵਾਦਾਰ ਨੇ ਆਪਣੀ ਦਸਤਾਰ ਲਾਹ ਕੇ ਭੈਣ ਨੂੰ ਢੱਕਣ ਲਈ ਦਿੱਤੀ।
ਜਦੋਂ ਅਸੀਂ ਭੈਣ ਨੂੰ ਲੈਣ ਪਹੁੰਚੇ ਤਾਂ ਉਹ ਬਹੁਤ ਹੀ ਮਾੜੀ ਹਾਲਤ ਵਿੱਚ ਸੀ। ਉਸ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਸਨ। ਭੈਣ ਦੇ ਇੱਕ ਪੈਰ ਦਾ ਅੰਗੂਠਾ ਵੀ ਕੱਟਿਆ ਹੋਇਆ ਹੈ। ਭੈਣ ਨੇ ਦੱਸਿਆ ਕਿ ਬਹੁਤ ਸਾਲ ਪਹਿਲਾਂ ਇੱਕ ਹਾਦਸੇ ਦੌਰਾਨ ਉਸ ਦਾ ਅੰਗੂਠਾ ਕੱਟ ਗਿਆ ਸੀ । ਇਹ ਵੀ ਨਹੀਂ ਪਤਾ ਕਿ ਕੋਈ ਇਸ ਨੂੰ ਇੱਥੇ ਛੱਡ ਕੇ ਗਿਆ ਸੀ ਜਾਂ ਭਟਕਦੀ ਹੋਈ ਆਪ ਹੀ ਇੱਥੇ ਆ ਗਈ।
ਜੇਕਰ ਕੋਈ ਵੀਰ ਜਾਂ ਭੈਣ ਇਸ ਨੂੰ ਜਾਣਦਾ ਜਾਂ ਪਛਾਣਦਾ ਹੋਵੇ ਤਾਂ ਕਿਰਪਾ ਕਰਕੇ ਸਾਡੇ ਨਾਲ ਜ਼ਰੂਰ ਸੰਪਰਕ ਕਰੋ, ਨਹੀਂ ਤਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਭੈਣ ਨੂੰ ਇਸ ਦੇ ਪਰਿਵਾਰ ਨਾਲ ਮਿਲਾਇਆ ਜਾ ਸਕੇ।

16/06/2026

16 June 2026 ਸੁਪਨਿਆਂ ਦੇ ਘਰ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦੇ ਕੈਪ....

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call: 97803-00071, 01615200071

15/06/2026

ਸ਼ੁਕਰਾਨੇ ਦੇ ਵਿਸ਼ੇ 'ਤੇ ਆਧਾਰਿਤ 7 ਦਿਨ੍ਹਾਂ Summer Camp ਬਣਿਆ ਯਾਦਗਾਰ
ਕੈਂਪ ਦਾ ਆਖਰੀ ਦਿਨ ਬੱਚਿਆਂ ਨੇ ਸਪੀਚਾਂ ਅਤੇ ਪਰਫਾਰਮੈਂਸਾਂ ਰਾਹੀਂ ਦਿੱਤਾ ਖਾਸ ਸੁਨੇਹਾ....

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call: 97803-00071, 01615200071


ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਬੱਚਿਆਂ ਦੇ ਸਰਬ ਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਸੁਪਨਿਆਂ ਦੇ ਘਰ ਵਿੱਚ ਮਿਤੀ 07-06-2026 ਤੋਂ ਸ਼ੁਰੂ ਕੀਤਾ ਗਿਆ 7 ਦਿਨਾਂ ਦਾ ਸਮਰ ਕੈਂਪ ਮਿਤੀ 13-06-2026 ਨੂੰ ਸਫਲਤਾਪੂਰਵਕ ਸੰਪੰਨ ਹੋ ਗਿਆ। ਇਸ ਕੈਂਪ ਦਾ ਮੁੱਖ ਵਿਸ਼ਾ "ਸ਼ੁਕਰਾਨਾ" ਰੱਖਿਆ ਗਿਆ ਸੀ, ਜਿਸ ਦਾ ਉਦੇਸ਼ ਬੱਚਿਆਂ ਦੇ ਮਨਾਂ ਵਿੱਚ ਕ੍ਰਿਤੱਗਤਾ, ਚੰਗੇ ਸੰਸਕਾਰ ਅਤੇ ਸਕਾਰਾਤਮਕ ਸੋਚ ਨੂੰ ਵਿਕਸਿਤ ਕਰਨਾ ਸੀ।

ਇਨ੍ਹਾਂ 7 ਦਿਨਾਂ ਦੌਰਾਨ ਬੱਚਿਆਂ ਨੇ ਖੇਡਾਂ, ਰਚਨਾਤਮਕ ਗਤੀਵਿਧੀਆਂ, ਨੈਤਿਕ ਕਦਰਾਂ-ਕੀਮਤਾਂ, ਟੀਮ ਵਰਕ, ਆਤਮ-ਵਿਸ਼ਵਾਸ ਅਤੇ ਜੀਵਨ ਨਾਲ ਜੁੜੀਆਂ ਅਨੇਕਾਂ ਮਹੱਤਵਪੂਰਨ ਸਿੱਖਿਆਵਾਂ ਪ੍ਰਾਪਤ ਕੀਤੀਆਂ। ਕੈਂਪ ਦੇ ਆਖਰੀ ਦਿਨ ਬੱਚਿਆਂ ਨੇ ਵੱਖ-ਵੱਖ ਪਰਫਾਰਮੈਂਸਾਂ, ਸਪੀਚਾਂ ਅਤੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਇਨ੍ਹਾਂ 7 ਦਿਨਾਂ ਵਿੱਚ ਸਿੱਖੀਆਂ ਗੱਲਾਂ ਨੂੰ ਸਾਂਝਾ ਕੀਤਾ। ਬੱਚਿਆਂ ਦਾ ਆਤਮ-ਵਿਸ਼ਵਾਸ, ਉਤਸ਼ਾਹ ਅਤੇ ਸਿੱਖਣ ਦੀ ਲਗਨ ਦੇਖ ਕੇ ਹਰ ਕੋਈ ਪ੍ਰਭਾਵਿਤ ਹੋਇਆ। ਇਹ ਸਮਰ ਕੈਂਪ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਸੀ, ਸਗੋਂ ਬੱਚਿਆਂ ਦੇ ਅੰਦਰ ਲੁਕੀਆਂ ਕਾਬਲੀਅਤਾਂ ਨੂੰ ਉਭਾਰਨ, ਉਨ੍ਹਾਂ ਨੂੰ ਚੰਗੇ ਸੰਸਕਾਰ ਦੇਣ ਅਤੇ ਜ਼ਿੰਦਗੀ ਪ੍ਰਤੀ ਸਕਾਰਾਤਮਕ ਨਜ਼ਰੀਆ ਵਿਕਸਿਤ ਕਰਨ ਦਾ ਇੱਕ ਸੁੰਦਰ ਉਪਰਾਲਾ ਸੀ। ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਦੀ ਮਿਹਰ ਸਦਕਾ ਇਹ ਕੈਂਪ ਸਫਲਤਾਪੂਰਵਕ ਸੰਪੰਨ ਹੋਇਆ। ਅਤੇ ਹਰ ਉਸ ਵੀਰ-ਭੈਣ ਦਾ ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਨੇ ਇਸ ਸਮਰ ਕੈਂਪ 'ਚ ਆ ਕੇ ਸਾਡੇ ਬੱਚਿਆਂ ਨੂੰ ਚੰਗੀਆਂ ਗੱਲਾਂ ਅਤੇ ਜ਼ਿੰਦਗੀ ਦੀਆ ਵੱਡੀਆਂ ਸਿੱਖਿਆਵਾਂ ਦਿੱਤੀਆਂ।
ਸਾਰੇ ਸਹਿਯੋਗੀਆਂ, ਅਧਿਆਪਕਾਂ, ਮਹਿਮਾਨ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਦਿਲੋਂ ਧੰਨਵਾਦ, ਜਿਨ੍ਹਾਂ ਨੇ ਇਸ ਉਪਰਾਲੇ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ। ਆਓ, ਅਸੀਂ ਸਾਰੇ ਮਿਲ ਕੇ ਬੱਚਿਆਂ ਦੇ ਸੁਨਹਿਰੇ ਭਵਿੱਖ ਅਤੇ ਚੜ੍ਹਦੀ ਕਲਾ ਲਈ ਅਰਦਾਸ ਕਰੀਏ।

Want your business to be the top-listed Government Service in Ludhiana?

Click here to claim your Sponsored Listing.

Location

Telephone

Address


Manukhta Di Sewa Society, V. P. O. Hassanpur
Ludhiana
141102