24/06/2026
ਡੇਰਾ ਸੱਚਖੰਡ ਬੱਲਾਂ ਦੇ ਸਮੂਹ ਸ਼ਰਧਾਲੂਆਂ ਨੂੰ ਬਹੁਤ-ਬਹੁਤ ਮੁਬਾਰਕਾਂ !!
ਮਨੁੱਖੀ ਬਰਾਬਰਤਾ ਦੀ ਸੋਚ ਹੇਠ ਅਧਿਆਤਮਿਕਤਾ ਅਤੇ ਸਮਾਜ ਸੇਵਾ ਦੇ ਖੇਤਰ 'ਚ ਪਾਏ ਵਡਮੁੱਲੇ ਯੋਗਦਾਨ ਲਈ, ਡੇਰਾ ਮੁਖੀ ਸੰਤ ਨਿਰੰਜਣ ਦਾਸ ਜੀ ਨੂੰ ਮਾਣਯੋਗ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ 'ਪਦਮ ਸ਼੍ਰੀ' ਐਵਾਰਡ ਨਾਲ ਸਨਮਾਨਿਆ ਜਾਣਾ ਇੱਕ ਇਤਿਹਾਸਿਕ ਅਤੇ ਯਾਦਗਾਰੀ ਪਲ ਹੈ। ਸੰਤ ਜੀ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜ ਦੇਸ਼-ਵਿਦੇਸ਼ 'ਚ ਵੱਸਦੀ ਸੰਗਤ ਲਈ ਪ੍ਰੇਰਨਾ ਦਾ ਸ੍ਰੋਤ ਹਨ ਅਤੇ ਅਸੀਂ ਸੰਤ ਜੀ ਦੀ ਲੰਬੀ ਉਮਰ ਅਤੇ ਤੰਦਰੁਸਤੀ ਲਈ ਅਰਦਾਸ ਕਰਦੇ ਹਾਂ।
23/06/2026
ਅੰਤਰਰਾਸ਼ਟਰੀ ਓਲੰਪਿਕ ਦਿਵਸ ਮੌਕੇ ਮੈਂ ਖੇਡਾਂ ਦੇ ਸਮਰਪਣ ਅਤੇ ਨਿਰਪੱਖ ਖੇਡ ਭਾਵਨਾ ਦਾ ਸਨਮਾਨ ਕਰਦਾ ਹਾਂ, ਜੋ ਦੁਨੀਆਂ ਭਰ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਹੈ।
22/06/2026
ਭਾਜਪਾ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ।
Bharatiya Janata Party (BJP)
BJP Punjab
21/06/2026
ਕੌਮਾਂਤਰੀ ਯੋਗਾ ਦਿਵਸ ਮੌਕੇ ਆਓ ਯੋਗ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਰੋਜ਼ਾਨਾ ਆਪਣੇ ਜੀਵਨ ਦਾ ਹਿੱਸਾ ਬਣਾਈਏ !!
21/06/2026
ਅੱਜ, ਮੈਂ ਜੋ ਵੀ ਹਾਂ, ਉਸ ਵਿੱਚ ਮੇਰੇ ਪਿਤਾ ਜੀ ਦੀ ਵੱਡੀ ਭੂਮਿਕਾ ਰਹੀ ਹੈ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਪ੍ਰੇਰਨਾਵਾਂ ਹਮੇਸ਼ਾ ਮੇਰਾ ਮਾਰਗਦਰਸ਼ਨ ਕਰਦੀਆਂ ਰਹੀਆਂ ਹਨ। ਅੱਜ ਪਿਤਾ ਦਿਵਸ ਮੌਕੇ ਮੈਂ ਉਨ੍ਹਾਂ ਨੂੰ ਯਾਦ ਕਰਦਿਆਂ ਦੁਨੀਆਂ ਦੇ ਹਰ ਪਿਤਾ ਨੂੰ ਇਸ ਵਿਸ਼ੇਸ਼ ਦਿਨ ਦੀਆਂ ਮੁਬਾਰਕਾਂ ਦਿੰਦਾ ਹਾਂ।
20/06/2026
ਨਡਾਲੇ ਵਿਖੇ ਅੱਜ ਹਲਕਾ ਭੁਲੱਥ ਦੇ ਭਾਜਪਾ ਸਰਕਲ ਭੁਲੱਥ ਅਤੇ ਢਿਲਵਾਂ ਦੇ ਸੰਗਠਨ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਤਹਿਤ ਬੂਥ ਪੱਧਰ ਤੱਕ ਹੋਰ ਮਜ਼ਬੂਤ ਕਰਨ ਲਈ ਅਤੇ ਸੰਗਠਨ ਦੀ ਮਜਬੂਤੀ ਲਈ ਸਰਕਲ ਅਤੇ ਸਬ ਸਰਕਲ ਤੱਕ ਦੇ ਅਹੁਦੇਦਾਰਾਂ ਦੀ ਤਿਆਰੀ ਦੀ ਸਮੀਖਿਆ ਸੰਬੰਧਿਤ ਇੱਕ ਅਹਿਮ ਬੈਠਕ ਭੁਲੱਥ ਸੰਗਠਨ ਇੰਚਾਰਜ ਸ਼੍ਰੀ ਸੰਜੀਵ ਮਨਹਾਸ ਅਤੇ ਸ਼੍ਰੀ ਹੀਰਕ ਜੋਸ਼ੀ ਪ੍ਰਧਾਨ ਸਰਕਲ ਭੁਲੱਥ ਅਤੇ ਹਰਵਿੰਦਰ ਸਿੰਘ ਪ੍ਰਧਾਨ ਸਰਕਲ ਢਿਲਵਾਂ ਵਿਚਕਾਰ ਹੋਈ। ਇਸ ਮੌਕੇ ਰਾਸ਼ਟਰੀ ਪ੍ਰਧਾਨ ਸ਼੍ਰੀ ਨਿਤਿਨ ਨਬੀਨ ਜੀ ਦੀ ਪੰਜਾਬ ਫੇਰੀ ਦੌਰਾਨ ਉਨ੍ਹਾਂ ਦੀ ਹਲਕਾ ਭੁਲੱਥ ਤੋਂ ਸਬ ਸਰਕਲ ਅਤੇ ਸਰਕਲ ਅਹੁਦੇਦਾਰਾਂ ਨਾਲ ਮੀਟਿੰਗ ਦੀ ਤਿਆਰੀ ਦਾ ਵੀ ਜਾਇਜ਼ਾ ਲਿਆ ਗਿਆ।
19/06/2026
ਭਾਜਪਾ ਦੇ ਕੌਮੀ ਪ੍ਰਧਾਨ ਸ਼੍ਰੀ ਨਿਤਿਨ ਨਬੀਨ ਜੀ 20 ਜੂਨ ਨੂੰ ਪੰਜਾਬ ਦੌਰੇ ‘ਤੇ ਪਹੁੰਚ ਰਹੇ ਹਨ। ਉਹਨਾਂ ਦੇ ਹਾਰਦਿਕ ਸਵਾਗਤ ਲਈ ਪੰਜਾਬ ਤਿਆਰ ਬਰ ਤਿਆਰ ਹੈ।
ਸੌਰਵ ਖੁੱਲਰ
ਮੁੱਖ ਸੇਵਾਦਾਰ ਭਾਜਪਾ, ਹਲਕਾ ਭੁਲੱਥ
18/06/2026
ਜਪਉ ਜਿਨ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥
ਪੰਜਵੇ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ। ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਸਾਡੇ ਲਈ ਹਮੇਸ਼ਾ ਪ੍ਰਰੇਣਾ ਦਾ ਸਰੋਤ ਰਹੇਗੀ।
15/06/2026
ਸਭ ਦਾ ਸਾਥ, ਸਭ ਦਾ ਵਿਕਾਸ
ਮੋਦੀ ਸਰਕਾਰ ਦੇ 12 ਸਾਲ...
12 ਸਾਲਾਂ ਤੋਂ ਮੋਦੀ ਸਰਕਾਰ ਦੇਸ਼ ਵਾਸੀਆਂ ਦੇ ਜੀਵਨ ਨੂੰ ਆਸਾਨ, ਸੁਰੱਖਿਅਤ ਅਤੇ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ, ਵਿਕਾਸ ਦੀ ਇਹ ਯਾਤਰਾ ਅੱਜ ਵੀ ਪੂਰੇ ਵਿਸ਼ਵਾਸ ਨਾਲ ਜਾਰੀ ਹੈ !!
12/06/2026
ਹਾਲ - ਏ- ਪੰਜਾਬ
Aam Aadmi Party - Punjab ਵਾਲਾ ਪੰਜਾਬ
Bhagwant Mann ਕੋਈ ਤਾ ਸ਼ਰਮ ਕਰੋ . ..